Home / ਭਾਰਤ / ਅਰਵਿੰਦ ਕੇਜਰੀਵਾਲ ਸਰਕਾਰ ਨੇ ਆਪਣੀ ਹੀ ਪਾਰਟੀ ਨੂੰ ਭੇਜਿਆ ਨੋਟਿਸ

ਅਰਵਿੰਦ ਕੇਜਰੀਵਾਲ ਸਰਕਾਰ ਨੇ ਆਪਣੀ ਹੀ ਪਾਰਟੀ ਨੂੰ ਭੇਜਿਆ ਨੋਟਿਸ

Spread the love

ਨਵੀਂ ਦਿੱਲੀ-ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਆਪਣੀ ਹੀ ਪਾਰਟੀ ‘ਆਮ ਆਦਮੀ ਪਾਰਟੀ’ ਨੂੰ ਨੋਟਿਸ ਭੇਜਿਆ ਹੈ। ਆਮ ਆਦਮੀ ਪਾਰਟੀ ਵੱਲੋਂ ਆਪਣੇ ਪਾਰਟੀ ਦਫ਼ਤਰ ਦੇ ਤੌਰ ‘ਤੇ 206, ਰਾਉਜ਼ ਅਵੇਨਿਊ ‘ਤੇ ਕਬਜ਼ਾ ਬਣਾਏ ਰੱਖਣ ਦੇ ਮਾਮਲੇ ਵਿੱਚ ਪੀਡਬਲਯੂਡੀ ਨੇ ‘ਆਪ’ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੂੰ ਇਹ ਨੋਟਿਸ ਜਾਰੀ ਕੀਤਾ ਹੈ। ਸਰਕਾਰ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ 31 ਮਈ ਤੱਕ ਦਾ ਜੁਰਮਾਨਾ 27 ਲੱਖ 73 ਹਜ਼ਾਰ 802 ਰੁਪਏ ਬਣਦਾ ਹੈ। ਨਿਸ਼ਚਿਤ ਤੌਰ ‘ਤੇ ਇਹ ਜੁਰਮਾਨੇ ਦੇ ਤੌਰ ‘ਤੇ ਲਾਇਆ ਗਿਆ ਕਿਰਾਇਆ ਹੈ। ਸੂਤਰਾਂ ਨੇ ਕਿਹਾ ਕਿ ਜੁਰਮਾਨੇ ਦੀ ਰਾਸ਼ੀ ਲਾਇਸੰਸ ਟੈਕਸ ਦੇ ਮੁਕਾਬਲੇ 65 ਗੁਣਾ ਹੈ।ਪੀਡਬਲਯੂਡੀ ਦੇ ਮੁਤਾਬਕ ਆਮ ਆਦਮੀ ਪਾਰਟੀ ਦਾ ਜੋ ਮੌਜੂਦਾ ਦਫ਼ਤਰ ਹੈ, ਉਸ ਦੀ ਉਸ ਨੂੰ ਵੰਡ ਨਹੀਂ ਹੋ ਸਕਦੀ। ਦਿੱਲੀ ਦੇ ਉਪ ਰਾਜਪਾਲ ਨੇ ਵੀ ਦਫ਼ਤਰ ਦੀ ਵੰਡ ਨੂੰ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਦਫ਼ਤਰ ਪਾਰਟੀ ਨੂੰ ਨਹੀਂ ਮਿਲ ਸਕਦਾ। ਅਜਿਹੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਥਾਂ ਨੂੰ ਦਫ਼ਤਰ ਦੇ ਰੂਪ ਵਿੱਚ ਵਰਤਣ ਦਾ ਕਿਰਾਇਆ ਦੇਣਾ ਹੋਵੇਗਾ। ਨਾਲ ਹੀ ਪੀਡਬਲਯੂਡੀ ਵਿਭਾਗ ਨੇ ਆਮ ਆਦਮੀ ਪਾਰਟੀ ਨੂੰ ਇਸ ਥਾਂ ਨੂੰ ਖਾਲੀ ਕਰਨ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ ਜੇਕਰ ਪਾਰਟੀ ਇਹ ਦਫ਼ਤਰ ਖਾਲੀ ਨਹੀਂ ਕਰਦੀ ਹੈ ਤਾਂ ਜੁਰਮਾਨੇ ਦੀ ਰਾਸ਼ੀ ਵਧਦੀ ਚਲੀ ਜਾਵੇਗੀ। ਬੀਤੇ ਅਪ੍ਰੈਲ ਮਹੀਨੇ ਵਿੱਚ ਪੀਡਬਲਯੂਡੀ ਨੇ ਆਪ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਜਾਰੀ ਕਰਕੇ ਦਫ਼ਤਰ ਤੁਰੰਤ ਖਾਲੀ ਕਰਨ ਲਈ ਕਿਹਾ ਸੀ ਕਿਉਂਕਿ ਇਸ ਨੂੰ ਨਿਯਮਾਂ ਦਾ ਉਲੰਘਣ ਕਰਕੇ ਅਲਾਟ ਕੀਤਾ ਗਿਆ ਹੈ। ਦਰਅਸਲ ਅਪ੍ਰੈਲ 2017 ਵਿੱਚ ਸ਼ੁੰਗਲੂ ਸਮਿਤੀ ਨੇ ਇਸ ਦਫ਼ਤਰ ਦੀ ਵੰਡ ਗ਼ੈਰ-ਕਾਨੂੰਨੀ ਕਰਾਰ ਦਿੱਤੀ ਸੀ, ਕਿਉਂਕਿ ਕੇਜਰੀਵਾਲ ਸਰਕਾਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਰਾਜ ਪੱਧਰ ਦੀ ਪਾਰਟੀ ਨੂੰ ਦਫ਼ਤਰ ਦੇ ਰੂਪ ਵਿੱਚ ਥਾਂ ਦੇਣ ਦੀ ਯੋਜਨਾ ਬਣਾਈ ਸੀ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਮੱਧ ਦਿੱਲੀ ਵਿੱਚ ਆਈਟੀਓ ਦੇ ਨੇੜੇ ਆਪਣੇ ਸਾਬਕਾ ਮੰਤਰੀ ਆਸਿਮ ਅਹਿਮਦ ਖਾਨ ਦਾ ਗ੍ਰਹਿ ਦਫ਼ਤਰ ਦੇ ਤੌਰ ‘ਤੇ ਮਿਲ ਗਿਆ ਸੀ, ਐਲਜੀ ਨੇ ਇਸ ਵੰਡ ਨੂੰ ਰੱਦ ਕਰ ਦਿੱਤਾ ਸੀ ਅਤੇ ਪੀਡਬਲਯੂਡੀ ਵਿਭਾਗ ਨੇ ਆਮ ਆਦਮੀ ਪਾਰਟੀ ਨੂੰ ਇਹ ਥਾਂ ਤੁਰੰਤ ਖਾਲੀ ਕਰਨ ਦੇ ਹੁਕਮ ਦਿੱਤੇ ਸਨ।

Leave a Reply

Your email address will not be published.