Home / ਭਾਰਤ / ਰਾਹੁਲ ਗਾਂਧੀ ਨੂੰ ‘ਪੱਪੂ’ ਕਹਿਣ ਵਾਲੇ ਕਾਂਗਰਸੀ ਨੇਤਾ ਦੀ ਛੁੱਟੀ

ਰਾਹੁਲ ਗਾਂਧੀ ਨੂੰ ‘ਪੱਪੂ’ ਕਹਿਣ ਵਾਲੇ ਕਾਂਗਰਸੀ ਨੇਤਾ ਦੀ ਛੁੱਟੀ

Spread the love

ਨਵੀਂ ਦਿੱਲੀ-ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਅਜੇ ਤੱਕ ਤਾਂ ਵਿਰੋਧੀ ਪਾਰਟੀ ਵਾਲੇ ਹੀ ਪੱਪੂ ਕਹਿੰਦੇ ਸਨ, ਪਰ ਹੁਣ ਤਾਂ ਕਾਂਗਰਸ ਦੇ ਹੀ ਜਿਲ੍ਹਾ ਪ੍ਰਧਾਨ ਨੇ ਰਾਹੁਲ ਗਾਂਧੀ ਨੂੰ ਪੱਪੂ ਦੱਸ ਕੇ ਵਟਸਐਪ ਗਰੁੱਪ ‘ਚ ਪੋਸਟ ਪਾ ਦਿੱਤੀ। ਇਸ ਤੋਂ ਬਾਅਦ ਕਾਂਗਰਸ ਨੇ ਉਸ ਨੇਤਾ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ। ਮੇਰਠ ਦੇ ਜਿਲ੍ਹਾ ਪ੍ਰਧਾਨ ਵਿਨੇ ਪ੍ਰਧਾਨ ਨੇ ਕਾਂਗਰਸ ਦੇ ਵਟਸਐਪ ਗਰੁੱਪ ‘ਚ ਇਕ ਪੋਸਟ ਸ਼ੇਅਰ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਾਰਨ ਉਸ ਨੇਤਾ ਨੂੰ ਸਜ਼ਾ ਦਿੰਦੇ ਹੋਏ ਪਾਰਟੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਕਾਂਗਰਸ ਦੇ ਵਿਰੋਧੀ ਦਲ ਇਸ ਕਾਰਨ ਪਾਰਟੀ ਨੂੰ ਨਿਸ਼ਾਨਾ ਬਣਾ ਰਹੇ ਹਨ। ਮੇਰਠ ਕਾਂਗਰਸ ਨੇਤਾ ਵਿਵੇਕ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵਟਸਐਪ ਗਰੁੱਪ ‘ਤੇ ਕਿਸੇ ਨੇ ਉਨ੍ਹਾਂ ਨੂੰ ਫਸਾਉਣ ਲਈ ਫੋਟੋਸ਼ਾਪ ਕਰਕੇ ਇਸ ਨੂੰ ਪਾ ਦਿੱਤਾ। ਰਿਪੋਰਟਾਂ ਅਨੁਸਾਰ ਜੋ ਪੋਸਟ ਉਨ੍ਹਾਂ ਪਾਈ ਸੀ ਉਸ ‘ਚ ਰਾਹੁਲ ਗਾਂਧੀ ਦੀ ਸਿਫਤ ਹੀ ਕੀਤੀ ਗਈ ਸੀ। ਪਰ ਉਨ੍ਹਾਂ ਨੂੰ ਪੱਪੂ ਦੇ ਨਾਂ ਨਾਲ ਸੰਬੋਧਿਤ ਕੀਤਾ ਗਿਆ ਸੀ। ਹਾਲਾਂਕਿ ਕਾਂਗਰਸ ਨੇ ਅਜੇ ਤੱਕ ਇਸ ਮਸਲੇ ‘ਤੇ ਕਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਰ ਭਾਜਪਾ ਨੇ ਕਿਹਾ ਹੈ ਕਿ ਕਾਂਗਰਸ ਅੰਦਰ ਹੀ ‘ਚਾਪਲੂਸੀ’ ਜ਼ਾਹਿਰ ਹੁੰਦੀ ਹੈ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ,’ ਪੱਪੂ ਕਹਿਣ ‘ਤੇ ਤਾਂ ਤੁਰੰਤ ਸਜ਼ਾ ਦੇ ਦਿੱਤੀ ਗਈ ਪਰ ਆਰਮੀ ਚੀਫ ਨੂੰ ਸੜਕ ਦਾ ਗੁੰਡਾ ਕਹਿਣ ‘ਤੇ ਕਿਸੇ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ।’

Leave a Reply

Your email address will not be published.