ਮੁੱਖ ਖਬਰਾਂ
Home / ਭਾਰਤ / ਉਤਰਾਖੰਡ ‘ਚ 25 ਸਿੱਖ ਗ੍ਰਿਫਤਾਰ, ਜੋਗਾ ਸਿੰਘ ਖਿਲਾਫ ਦੇਸ਼ਧ੍ਰੋਹ ਦਾ ਕੇਸ

ਉਤਰਾਖੰਡ ‘ਚ 25 ਸਿੱਖ ਗ੍ਰਿਫਤਾਰ, ਜੋਗਾ ਸਿੰਘ ਖਿਲਾਫ ਦੇਸ਼ਧ੍ਰੋਹ ਦਾ ਕੇਸ

Spread the love

ਉਤਰਾਖੰਡ-ਗਿਆਨ ਗੋਦੜੀ ਮੁਹਿੰਮ ਤਹਿਤ ਗੰਗਾ ਦੇ ਕਿਨਾਰੇ ਅਰਦਾਸ ਕਰ ਰਹੇ 25 ਸਿੱਖਾਂ ਨੂੰ ਉੱਤਰਾਖੰਡ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਾਸਲ ਜਾਣਕਾਰੀ ਮੁਤਾਬਕ ਇਹ ਸਿੱਖ ਗੰਗਾ ਕਿਨਾਰੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ 14 ਮਈ ਨੂੰ ਅਰਦਾਸ ਕਰਨ ਗਏ ਸਨ।
ਉੱਤਰਾਖੰਡ ਪੁਲਿਸ ਨੇ ਹਰਿ ਕੀ ਪੌੜੀ ਪੁਲਿਸ ਚੌਕੀ ‘ਚ 14 ਮਈ ਨੂੰ ਐਫ.ਆਈ.ਆਰ. ਨੰ: 84/17 ਤਹਿਤ ਮੁਕੱਦਮਾ ਦਰਜ ਕਰਕੇ ਜੋਗਾ ਸਿੰਘ ‘ਤੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਲਾਈਆਂ ਹਨ। 24 ਸਿੱਖਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਪਰ ਜੋਗਾ ਸਿੰਘ ਨੂੰ ਰਿਹਾਈ ਨਹੀਂ ਦਿੱਤੀ ਗਈ।
ਐਫ.ਆਈ.ਆਰ. ਮੁਤਾਬਕ ਜੋਗਾ ਸਿੰਘ ਨੇ ਨਰਿੰਦਰ ਮੋਦੀ ਤੇ ਹਿੰਦੁਸਤਾਨ ਖਿਲਾਫ ਨਾਅਰੇ ਲਾਏ ਸਨ। ਪਿਛਲੇ ਦਿਨੀਂ 14 ਮਈ ਨੂੰ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਸਮੁੱਚੀ ਸੰਗਤ ਨੂੰ ਜਪੁਜੀ ਸਾਹਿਬ ਦੇ ਪਾਠ ਕਰਨ ਲਈ ਅਪੀਲ ਕੀਤੀ ਸੀ।

Leave a Reply

Your email address will not be published.