ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਆਮ ਬੰਦੇ ਨੂੰ ਦਿੱਲ ਦੇ ਬੈਠੀ ਜਪਾਨ ਦੀ ਰਾਜਕੁਮਾਰੀ, ਪਿਆਰ ਲਈ ਰਾਜ ਘਰਾਨਾ ਛੱਡਣ ਨੂੰ ਤਿਆਰ

ਆਮ ਬੰਦੇ ਨੂੰ ਦਿੱਲ ਦੇ ਬੈਠੀ ਜਪਾਨ ਦੀ ਰਾਜਕੁਮਾਰੀ, ਪਿਆਰ ਲਈ ਰਾਜ ਘਰਾਨਾ ਛੱਡਣ ਨੂੰ ਤਿਆਰ

Spread the love

ਜਾਪਾਨ ਦੇ ਰਾਜ ਘਰਾਣੇ ਦੀ ਰਾਜਕੁਮਾਰੀ ਮਾਕੋ ਆਪਣੇ ਪਿਆਰ ਲਈ ਰਾਜ ਘਰਾਣਾ ਛੱਡਣ ਨੂੰ ਤਿਆਰ ਹੈ। ਉਹ ਪੇਸ਼ੇ ਤੋਂ ਕਾਨੂੰਨੀ ਸਹਾਇਕ 25 ਸਾਲਾ ਨੌਜਵਾਨ ਕੇਈ ਕੋਮੁਰੋ ਨਾਲ ਪਿਆਰ ਕਰਦੀ ਹੈ ਤੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ।
ਮਾਕੋ ਜਾਪਾਨ ਦੇ ਰਾਜਾ ਅਕਿਹਿਤੋ ਦੀ ਪੋਤੀ ਹੈ ਅਤੇ ਕੋਮੁਰੋ ਇਕ ਆਮ ਨਾਗਰਿਕ ਹੈ। ਕੋਮੁਰੋ ਨਾਲ ਮਾਕੋ ਦੀ ਮੁਲਾਕਾਤ ਪੰਜ ਸਾਲ ਪਹਿਲਾਂ ਇਕ ਰੈਸਤਰਾਂ ਵਿੱਚ ਹੋਈ ਸੀ ਅਤੇ ਉਹ ਉਨ੍ਹਾਂ ਨੂੰ ਆਪਣਾ ਦਿਲ ਦੇ ਬੈਠੀ।
ਕੋਮੁਰੋ ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਰਾਜਕੁਮਾਰੀ ਦੇ ਕਲਾਸ-ਮੇਟ ਰਹਿ ਚੁੱਕੇ ਹਨ। ਮਾਕੋ ਨੇ ਟੋਕੀਓ ਦੀ ਇੰਟਰਨੈਸ਼ਨਲ ਕ੍ਰਿਸ਼ਿਚਅਨ ਯੂਨੀਵਰਸਿਟੀ ਤੋਂ ਬੀ ਏ ਦੀ ਪੜ੍ਹਾਈ ਕੀਤੀ ਸੀ, ਇਸ ਦੌਰਾਨ ਕੋਮੁਰੋ ਵੀ ਇਥੇ ਵਿਦਿਆਰਥੀ ਸਨ।
ਜਾਪਾਨੀ ਰਾਜ ਘਰਾਣੇ ਦੇ ਨਿਯਮ ਅਨੁਸਾਰ ਕੋਮੁਰੋ ਨਾਲ ਵਿਆਹ ਕਰਨ ਬਦਲੇ ਰਾਜਕੁਮਾਰੀ ਮਾਕੋ ਦਾ ਰਾਜ ਘਰਾਣੇ ਨਾਲੋਂ ਰਿਸ਼ਤਾ ਟੁੱਟ ਜਾਵੇਗਾ ਅਤੇ ਉਹ ਜਾਪਾਨ ਦੀ ਆਮ ਨਾਗਰਿਕ ਬਣ ਜਾਣਗੀ।
ਜਾਪਾਨ ਦੇ ਅਗਲੇ ਰਾਜਾ ਅਤੇ ਮਾਕੋ ਦੇ ਪਿਤਾ ਰਾਜਕੁਮਾਰ ਅਕਿਸ਼ਿਨੋ ਅਤੇ ਮਾਂ ਰਾਜਕੁਮਾਰੀ ਕਿਕੋ ਨੇ ਇਸ ਵਿਆਹ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਜਲਦੀ ਹੀ ਇਸ ਗੱਲ ਦਾ ਆਧਿਕਾਰਕ ਐਲਾਨ ਕਰ ਦਿੱਤਾ ਜਾਵੇਗਾ।

Leave a Reply

Your email address will not be published.