ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਭਾਰਤ ‘ਚ ਆਈਆਂ ਅਮਰੀਕੀ ਤੋਪਾਂ, ਚੀਨ ਦੀ ਸਰਹੱਦ ‘ਤੇ ਤਾਇਨਾਤ

ਭਾਰਤ ‘ਚ ਆਈਆਂ ਅਮਰੀਕੀ ਤੋਪਾਂ, ਚੀਨ ਦੀ ਸਰਹੱਦ ‘ਤੇ ਤਾਇਨਾਤ

Spread the love

ਨਵੀਂ ਦਿੱਲੀ-ਬੋਫੋਰਸ ਤੋਪਾਂ ਦੇ ਸੌਦੇ ਦੇ ਤਿੰਨ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਭਾਰਤੀ ਫ਼ੌਜ ‘ਚ ਨਵੀਆਂ ਤੋਪਾਂ ਸ਼ਾਮਲ ਹੋਣ ਜਾ ਰਹੀਆਂ ਹਨ। 155 ਐਮਐਮ/39 ਕੈਲੀਬਰ ਅਲਟਰਾ ਲਾਈਟ ਹੋਵੀਤਜ਼ਰ ਤੋਪਾਂ ਇਸ ਹਫ਼ਤੇ ਤੱਕ ਫ਼ੌਜ ‘ਚ ਸ਼ਾਮਲ ਹੋ ਜਾਣਗੀਆਂ। ਇਹ ਤੋਪਾਂ ਅਮਰੀਕੀ ਕੰਪਨੀ ਬੀ.ਏ.ਈ. ਤੋਂ ਖ਼ਰੀਦੀਆਂ ਜਾ ਰਹੀਆਂ ਹਨ। ਪਹਿਲੀ ਖੇਪ ‘ਚ ਅਜੇ ਦੋ ਤੋਪਾਂ ਹੀ ਆਉਣਗੀਆਂ।
ਬੋਫੋਰਸ ਤੋਪਾਂ ਨੂੰ ਭਾਰਤੀ ਸੈਨਾ ਵਿੱਚ 1980-90 ਦੇ ਦੌਰਾਨ ਸ਼ਾਮਲ ਕੀਤਾ ਗਿਆ ਸੀ। ਤੋਪਾਂ ਦੀ ਪਹਿਲੀ ਖੇਪ ਦਾ ਰਾਜਸਥਾਨ ਦੇ ਪੋਖਰਨ ਵਿੱਚ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਚੀਨ ਦੀ ਸਰਹੱਦ ‘ਤੇ ਤਾਇਨਾਤ ਕੀਤਾ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ 145 M 777 ਅਲਟਰਾ ਲਾਈਟ ਹੋਵੀਤਜ਼ਰ ਤੋਪਾਂ ਦੇ ਸੌਦੇ ਦੇ ਤਹਿਤ ਦੋ ਭਾਰਤ ਵਿੱਚ ਭੇਜੀਆਂ ਜਾ ਰਹੀ ਹਨ।
ਭਾਰਤੀ ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਨ੍ਹਾਂ ਤੋਪਾਂ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਤਿੰਨ ਤੋਪਾਂ ਸਤੰਬਰ ਮਹੀਨੇ ਵਿੱਚ ਭਾਰਤ ਆਉਣਗੀਆਂ। ਭਾਰਤ ਨੇ 145 ਹੋਵੀਤਜ਼ਰ ਤੋਪਾਂ ਅਮਰੀਕਾ ਤੋਂ ਖ਼ਰੀਦੀਆਂ ਹਨ। ਇਨ੍ਹਾਂ ਤੋਪਾਂ ਨੂੰ ਖ਼ਰੀਦਣ ਲਈ ਭਾਰਤ ਨੇ ਅਮਰੀਕਾ ਦੇ ਨਾਲ ਚਾਰ ਹਜ਼ਾਰ 743 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ।

Leave a Reply

Your email address will not be published.