ਮੁੱਖ ਖਬਰਾਂ
Home / ਪੰਜਾਬ / ਛੋਟੇਪੁਰ ਨੇ ਦਿੱਤਾ ਅਮਨ ਅਰੋੜਾ ਨੂੰ ਕਰਾਰਾ ਜਵਾਬ, ਪੇਸ਼ਕਸ਼ ਕੀਤੀ ਰੱਦ – ਸਿਆਸੀ ਰਾਹ ਰੱਖੇ ਖੁੱਲ੍ਹੇ

ਛੋਟੇਪੁਰ ਨੇ ਦਿੱਤਾ ਅਮਨ ਅਰੋੜਾ ਨੂੰ ਕਰਾਰਾ ਜਵਾਬ, ਪੇਸ਼ਕਸ਼ ਕੀਤੀ ਰੱਦ – ਸਿਆਸੀ ਰਾਹ ਰੱਖੇ ਖੁੱਲ੍ਹੇ

Spread the love

ਚੰਡੀਗੜ੍ਹ-ਆਪਣਾ ਪੰਜਾਬ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਕੋ -ਪ੍ਰਧਾਨ ਅਮਨ ਅਰੋੜਾ ਡੀ ਉਹ ਪੇਸ਼ਕਸ਼ ਮੂਲੋਂ ਹੀ ਰੱਦ ਕਰ ਦਿੱਤੀ ਹੈ ਜਿਸ ਵਿਚ ਉਨ੍ਹਾਂ ਛੋਟੇਪੁਰ ਨੂੰ ਆਪ ਵਿਚ ਵਾਪਸ ਆਉਣ ਦੀ ਅਪੀਲ ਕੀਤੀ ਸੀ. ਸਿਰਫ਼ ਪੇਸ਼ਾਲਾਸ਼ ਹੀ ਰੱਦ ਨਹੀਂ ਕੀਤੀ ਸਗੋਂ ਉਨ੍ਹਾਂ ਅਰੋੜਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਹੈ ਜਦੋਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਸੀ, ਉਦੋਂ ਇਨ੍ਹਾਂ ਸਾਰੇ ਨੇਤਾਵਾਂ ਨੇ ਅੱਖਾਂ ਮੀਚ ਕੇ ਦਸਤਖ਼ਤ ਕਰ ਦਿੱਤੇ ਸਨ . ਉਨ੍ਹਾਂ ਸਵਾਲ ਕੀਤਾ ਕਿ ਉਦੋਂ ਇਹ ਨੇਤਾ ਕਿਓਂ ਚੁੱਪ ਰਹੇ ?
ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦੇ ਹੋਏ ਛੋਟੇਪੁਰ ਨੇ ਇਸ ਗੱਲ ਤੇ ਅਫਸੋਸ ਜ਼ਾਹਰ ਕੀਤਾ ਕਿ ਜਦੋਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਤਾਂ ਉਸ ਵੇਲੇ ਅਜਿਹਾ ਮਾਹੌਲ ਸੀ ਕਿ ਇਹ ਨੇਤਾ ਮੇਰੀ ਜਗਾ ਖ਼ੁਦ ਲੈਣ ਲਈ ਤਰਲੋਮੱਛੀ ਸਨ. ਉਨ੍ਹਾਂ ਕਿਹਾ ਕਿ ਦਿੱਲੀ ਅਤੇ ਹੋਰਨਾਂ ਥਾਵਾਂ ਦੇ ਬਾਹਰਲੇ ਚੰਦ ਬੰਦਿਆਂ ਨੇ ਪੰਜਾਬ ਦੇ ਲੋਕਾਂ ਦੇ ਜ਼ਜ਼ਬਾਤ ਨਾਲ ਖਿਲਵਾੜ ਕੀਤਾ ਪਰ ਅੱਪ ਦੇ ਇਹ ਨੇਤਾ ਆਪਣੇ ਨਿੱਜੀ ਸਿਆਸੀ ਸੁਆਰਥਾਂ ਕੜਕੇ ਇਸ ਦੇ ਭਾਗੀਦਾਰ ਬਣੇ . ਹਨ ਉਹ ਕਿਹੜੇ ਮੂੰਹ ਨਾਲ, ਉਨ੍ਹਾਂ ਨੂੰ ਵਾਪਸ ਆਉਣ ਦੀਆਂ ਅਪੀਲਾਂ ਕਰ ਰਹੇ ਨੇ .
ਆਪਣੇ ਨਾਲ ਹੋਏ ਵਿਹਾਰ ਤੋਂ ਖਫਾ ਅਤੇ ਭਰੇ -ਪੀਤੇ , ਛੋਟੇਪੁਰ ਨੇ ਕਿਹਾ ਕਿ ਉਸ ਨੇ ਇੱਕ ਵਰਕਰ ਵਜੋਂ ਬੇਹੱਦ ਮਿਹਨਤ ਕੀਤੀ ਸੀ ਅਤੇ ਲੋਕਾਂ ਨੇ ਬੇਹੱਦ ਭਰਵਾਂ ਹੁੰਗਾਰਾ ਵੀ ਦਿੱਤਾ ਸੀ ਪਰ ਇਨ੍ਹਾਂ ਮੌਕਾ ਹੱਥੋਂ ਗੁਆ ਲਿਆ .ਹੁਣ ਕਦੇ ਵੀ ਪੰਜਾਬ ਦੇ ਲੋਕ ਕਿਸੇ ਬਾਹਰਲੇ ਤੇ ਇਤਬਾਰ ਨਹੀਂ ਕਰਨਗੇ .
ਛੇਤੇ ਰਹੇ ਕਿ ਅਮਨ ਅਰੋੜਾ ਨੇ ਕਲ੍ਹ ਜਲੰਧਰ ਵਿਚ ਇਹ ਕਬੂਲ ਕੀਤਾ ਸੀ ਕਿ ਪੰਜਾਬ ਵਿਚ ਆਪ ਦੀ ਹਾਰ ਦਾ ਇੱਕ ਵੱਡਾ ਕਾਰਨ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਣਾ ਸੀ . ਅਰੋੜਾ ਨੇ ਛੋਟੇਪੁਰ ਨੂੰ ਮੁੜ ਪਾਰਟੀ ਵਿਚ ਪਰਤ ਆਉਣ ਲਈ ਖੁੱਲ੍ਹੇ ਆਮ ਅਪੀਲ ਵੀ ਕੀਤੀ ਸੀ .
ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੀ ਅਗਲੀ ਸਿਆਸੀ ਰਣਨੀਤੀ ਕੀ ਹੋਵੇਗੀ ਅਤੇ ਕੀ ਕਾਂਗਰਸ ਵਿਚ ਜਾਣ ਦਾ ਕੋਈ ਇਆਰਾਦਾ ਹੈ ਤਾਂ ਉਨ੍ਹਾਂ ਦੱਸਿਆ ਕਿ ਅਜੇ ਉਹ ਵਿਚਾਰ ਕਰ ਰਹੇ ਨੇ , ਕੋਈ ਨਿਰਣਾ ਨਹੀਂ ਕੀਤਾ . ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੇ ਸਨ ਤਾਂ ਉਨ੍ਹਾਂ ਕਿਹਾ ਕਿ ਉਹ ਕੈਪਟਨ ਸਾਹਿਬ ਨੂੰ ਨਹੀਂ ਮਿਲੇ .

Leave a Reply

Your email address will not be published.