ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਲੰਡਨ : ਮਹਿਲਾ ਜੇਲ੍ਹ ਅਧਿਕਾਰੀ ਨੂੰ ਕੈਦੀ ਨਾਲ ਹੋਇਆ ਪਿਆਰ, ਮਿਲੀ ਸਜ਼ਾ

ਲੰਡਨ : ਮਹਿਲਾ ਜੇਲ੍ਹ ਅਧਿਕਾਰੀ ਨੂੰ ਕੈਦੀ ਨਾਲ ਹੋਇਆ ਪਿਆਰ, ਮਿਲੀ ਸਜ਼ਾ

Spread the love

ਲੰਡਨ-ਇਕ ਮਹਿਲਾ ਜੇਲ੍ਹ ਅਧਿਕਾਰੀ ਦਾ ਅਪਣੇ ਹੀ ਜੇਲ੍ਹ ਵਿਚ ਬੰਦ ਕੈਦੀ ਨਾਲ ਅਫੇਅਰ ਚਲ ਰਿਹਾ ਸੀ। ਜਿਸ ਕੈਦੀ ਦੇ ਨਾਲ ਉਸ ਦੇ ਪ੍ਰੇਮ ਸਬੰਧ ਕਾਇਮ ਹੋਏ , ਉਹ ਹੱਤਿਆ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਹੈ। ਮਹਿਲਾ ਅਧਿਕਾਰੀ ਦਾ ਨਾ ਸਿਰਫ ਇਸ ਸਜ਼ਾਯਾਫਤਾ ਕੈਦੀ ਨਾਲ ਸਬੰਧ ਸੀ ਬਲਕਿ ਉਹ ਜੇਲ੍ਹ ਦੇ ਅੰਦਰ ਉਸ ਨੂੰ ਚੋਰੀ ਚੋਰੀ ਤਸਵੀਰਾਂ ਵੀ ਪਹੁੰਚਾਉਂਦੀ ਸੀ ਇਹ ਤਸਵੀਰਾਂ ਕਿਸੇ ਹੋਰ ਦੀ ਨਹੀਂ ਬਲਕਿ ਖੁਦ ਉਸ ਦੀ ਕਾਮੁਕ ਤਸਵੀਰਾਂ ਸੀ। ਉਸ ਦੀ ਇਨ੍ਹਾਂ ਹਰਕਤਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਮੰਨਦੇ ਹੋਏ 8 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਖ਼ਬਾਰ ਮੁਤਾਬਕ ਰਾਇਲ ਨੇਵੀ ਸੀਲ ਦੀ ਸਾਬਕਾ ਅਧਿਕਾਰੀ 23 ਸਾਲ ਦੀ ਕਾਇਆ ਮੈਨਚੈਸਟਰ ਜੇਲ੍ਹ ਵਿਚ ਅਧਿਕਾਰੀ ਦੇ ਅਹੁਦੇ ‘ਤੇ ਤੈਨਾਤ ਸੀ। ਹੱਤਿਆ ਦੇ ਇਕ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸ਼ੇਨ ਬੌਇਡ ਨਾਂ ਦਾ ਅਪਰਾਧੀ ਵੀ ਇਸੇ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸੀ। ਕਾਇਆ ਨੂੰ ਸ਼ੇਨ ਲਈ ਤਸਵੀਰਾਂ ਅਤੇ ਚਾਕਲੇਟ ਤੇ ਹੋਰ ਸਮਾਨ ਲਿਜਾਂਦਿਆਂ ਫੜਿਆ ਗਿਆ ਸੀ। ਪੁਛਗਿੱਛ ਦੌਰਾਨ ਪਤਾ ਚਲਿਆ ਕਿ ਪਿਛਲੇ 6 ਮਹਨੇ ਤੋਂ ਉਸ ਦਾ ਸ਼ੇਨ ਨਾਲ ਅਫੇਅਰ ਚਲ ਰਿਹਾ ਹੈ। ਦੋਵੇਂ ਇਕ ਦੂਜੇ ਨੂੰ ਮੈਸੇਜ ਵੀ ਕਰਦੇ ਸੀ। ਕਾਇਆ ਨੇ ਦੱਸਿਆ ਕਿ ਉਸ ਦੀ ਪਹਿਲੀ ਮੁਲਾਕਾਤ ਜੇਲ੍ਹ ਦੀ ਕੰਟੀਨ ਵਿਚ ਹੋਈ ਸੀ। ਸ਼ੇਨ ਉਸ ਵੱਲ ਵੇਖ ਕੇ ਮੁਸਰਾਇਆ ਅਤੇ ਜਵਾਬ ਵਿਚ ਕਾਇਆ ਵੀ ਮੁਸਕਰਾਈ। ਫੇਰ ਦੋਵੇਂ ਇਕ ਦੂਜੇ ਨਾਲ ਪਿਆਰ ਕਰਨ ਲੱਗੇ। ਪੇਸ਼ੀ ਦੌਰਾਨ ਕਾਇਆ ਨੇ ਮੰਨਿਆ ਕਿ ਉਸ ਨੇ ਅਪਣੇ ਅਹੁਦੇ ਮੁਤਾਬਕ ਵਿਵਹਾਰ ਨਹੀਂ ਕੀਤਾ। ਉਸ ਨੂੰ ਦੋਸ਼ੀ ਮੰਨਦੇ ਹੋਏ 8 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ। ਕਾਇਆ ਨੂੰ ਜਿਸ ਜੇਲ੍ਹ ਵਿਚ ਭੇਜਿਆ ਜਾਵੇਗਾ ਉਹ ਮੈਨਚੈਸਟਰ ਜੇਲ੍ਹ ਤੋਂ ਕਰੀਬ 10 ਮੀਲ ਦੂਰ ਹੈ।

Leave a Reply

Your email address will not be published.