ਮੁੱਖ ਖਬਰਾਂ
Home / ਪੰਜਾਬ / ਅਰੂਸਾ ਦੇ ਜਨਮ ਦਿਨ ‘ਤੇ ਕੈਪਟਨ ਲਾਉਣਗੇ ‘ਮਸ਼ੋਬਰਾ’ ‘ਚ ਰੌਣਕਾਂ

ਅਰੂਸਾ ਦੇ ਜਨਮ ਦਿਨ ‘ਤੇ ਕੈਪਟਨ ਲਾਉਣਗੇ ‘ਮਸ਼ੋਬਰਾ’ ‘ਚ ਰੌਣਕਾਂ

Spread the love

ਚੰਡੀਗੜ੍ਹ-ਪਾਕਿਸਤਾਨ ਦੀ ਪੱਤਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਆਪਣਾ ਜਨਮ ਦਿਨ ਸ਼ਿਮਲਾ ਨੇੜੇ ‘ਮਸ਼ੋਬਰਾ’ ਵਿੱਚ 21 ਮਈ ਨੂੰ ਮਨਾਉਣਗੇ। ਸੂਤਰਾਂ ਅਨੁਸਾਰ ਜਨਮ ਦਿਨ ਦੀ ਪਾਰਟੀ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਕੁਝ ਖ਼ਾਸ ਦੋਸਤਾਂ ਨੂੰ ਹੀ ਸੱਦਾ ਪੱਤਰ ਦਿੱਤਾ ਗਿਆ ਹੈ। 21 ਮਈ ਨੂੰ ਹੋਣ ਵਾਲੇ ਜਨਮ ਦਿਨ ਸਮਾਗਮ ਦੀ ਮੇਜ਼ਬਾਨੀ ਇੱਕ ਉੱਘਾ ਵਕੀਲ ਕਰੇਗਾ ਜਿਸ ਦੇ ਪਰਿਵਾਰ ਨਾਲ ਵੀ ਅਰੂਸਾ ਆਲਮ ਦੀ ਚੰਗੀ ਦੋਸਤੀ ਮੰਨੀ ਜਾਂਦੀ ਹੈ।
ਮੁੱਖ ਮੰਤਰੀ ਦੇ ਨਜ਼ਦੀਕੀ ਸਮਝੇ ਜਾਂਦੇ ਕੁਝ ਮੰਤਰੀਆਂ, ਵਿਧਾਇਕ, ਸਿਆਸਤਦਾਨ ਨੂੰ ਹੀ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਹਰ ਸਾਲ ਅਰੂਸਾ ਆਲਮ ਦਾ ਜਨਮ ਦਿਨ ਮਨਾਉਂਦੇ ਰਹੇ ਹਨ। ਪਿਛਲੇ ਸਾਲ ਵੀ ਜਦੋਂ ਪਾਰਟੀ ਇਨ੍ਹਾਂ ਦਿਨਾਂ ਵਿੱਚ ਟਿਕਟਾਂ ਦੀ ਵੰਡ ਤੇ ਰੈਲੀਆਂ ਦੇ ਪ੍ਰੋਗਰਾਮ ਵਿੱਚ ਉਲਝੀ ਹੋਈ ਸੀ ਤਾਂ ਉਸ ਵਕਤ ਵੀ ਕੈਪਟਨ ਅਮਰਿੰਦਰ ਸਿੰਘ ਹਿਮਾਚਲ ਦੇ ਚੈਲ ਮਹਿਲ ਵਿੱਚ ਅਰੂਸਾ ਦਾ ਜਨਮ ਦਿਨ ਮਨਾਉਣ ਵਿੱਚ ਰੁੱਝੇ ਹੋਏ ਸਨ।
ਮਿਲੀ ਜਾਣਕਾਰੀ ਅਨੁਸਾਰ ਅਰੂਸਾ ਇਸ ਵਕਤ ਪਾਕਿਸਤਾਨ ਗਈ ਹੋਈ ਹੈ। ਉਨ੍ਹਾਂ ਦੇ 20 ਮਈ ਨੂੰ ਵਾਪਸ ਆਉਣ ਦੀ ਸੰਭਾਵਨਾ ਹੈ। ਕੈਪਟਨ ਅਮਰਿੰਦਰ ਸਿੰਘ ਇਸ ਵਕਤ ਦਿੱਲੀ ਵਿੱਚ ਹਨ। ਸੂਤਰਾਂ ਅਨੁਸਾਰ ਉਹ ਦਿੱਲੀ ਤੋਂ ਸਿੱਧਾ ਹਿਮਾਚਲ ਪ੍ਰਦੇਸ਼ ਜਾਣਗੇ ਤੇ ਜਨਮ ਦਿਨ ਮਨਾਉਣ ਤੋਂ ਬਾਅਦ 22 ਮਈ ਨੂੰ ਚੰਡੀਗੜ੍ਹ ਆਉਣਗੇ। ਫ਼ਰੀਦਕੋਟ ਦੇ ਵਿਧਾਇਕ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਕੁਸ਼ਲਦੀਪ ਸਿੰਘ ਢਿੱਲੋਂ ਦਾ ਜਨਮ ਦਿਨ ਵੀ 21 ਮਈ ਨੂੰ ਹੀ ਹੈ।
ਉਨ੍ਹਾਂ ਨੂੰ ਵੀ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਅਮਰਿੰਦਰ ਸਿੰਘ ਤੇ ਅਰੂਸਾ ਆਲਮ ਦਰਮਿਆਨ ਦੋਸਤੀ ਵਾਲੇ ਸਬੰਧ ਸਾਲ 2006 ਤੋਂ ਚੱਲੇ ਆ ਰਹੇ ਹਨ। ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਅਰੂਸਾ ਨੇ ਚੰਡੀਗੜ੍ਹ ਵਿਖੇ ਡੇਰੇ ਲੱਗਾ ਲਏ ਸਨ। ਜਿਸ ਦਿਨ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕੀ ਉਸ ਦਿਨ ਉਹ ਰਾਜ ਭਵਨ ਵਿੱਚ ਮੌਜੂਦ ਸਨ।

Leave a Reply

Your email address will not be published.