ਮੁੱਖ ਖਬਰਾਂ
Home / ਪੰਜਾਬ / ਸਾਬਕਾ ਅਕਾਲੀ ਵਿਧਾਇਕ ਕੀਤੂ ਦੀ ਹੱਤਿਆ ‘ਚ 6 ਜਣਿਆਂ ਨੂੰ ਉਮਰ ਕੈਦ

ਸਾਬਕਾ ਅਕਾਲੀ ਵਿਧਾਇਕ ਕੀਤੂ ਦੀ ਹੱਤਿਆ ‘ਚ 6 ਜਣਿਆਂ ਨੂੰ ਉਮਰ ਕੈਦ

Spread the love

ਮੋਗਾ-ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਬਰਨਾਲਾ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਹੱਤਿਆ ਵਿਚ ਛੇ ਜਣਿਆਂ ਨੂੰ ਉਮਰ ਕੈਦ ਅਤੇ ਇੱਕ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ਵਿਚ ਤਿੰਨ ਤਾਂ ਸਾਬਕਾ ਵਿਧਾਇਕ ਕੀਤੂ ਦੇ ਭਤੀਜੇ ਹਨ। ਮਲਕੀਤ ਸਿੰਘ ਕੀਤੂ ਦੀ 29 ਅਕਤੂਬਰ 2012 ਨੂੰ ਜ਼ਮੀਨੀ ਵਿਵਾਦ ਵਿਚ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਬਿਲਾਸਪੁਰ ਵਿਚ ਘਰ ਵਿਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਅਕਾਲੀ ਵਿਧਾਇਕ ਕੀਤੂ ਦੇ ਤਿੰਨ ਭਤੀਜੇ ਹਰਪ੍ਰੀਤ ਸਿੰਘ 38, ਗੁਰਪ੍ਰੀਤ ਸਿੰਘ 37, ਦੋਵੇਂ ਸਕੇ ਭਰਾ, ਜਸਪ੍ਰੀਤ ਸਿੰਘ ਜੱਸਾ 33 ਤੋਂ ਇਲਾਵਾ ਹਰਪਾਲ ਸਿੰਘ 55, ਇਕਬਾਲ ਸਿੰਘ ਉਰਫ ਰਾਜੂ, ਕੁਲਵੰਤ ਸਿੰਘ ਉਰਫ ਲਾਡੀ ਸਾਰੇ ਨਿਵਾਸੀ ਬਿਲਾਸਪੁਰ, ਅੰਗਰੇਜ ਸਿੰਘ ਉਰਫ ਕਾਲਾ 35 ਪਿੰਡ ਦੀਪਗੜ੍ਹ, ਬਰਨਾਲਾ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਸੀ। ਹਰਪਾਲ ਸਿੰਘ ਨੂੰ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਲਾਇਆ, ਜੁਰਮਾਨਾ ਨਾ ਦੇਣ ‘ਤੇ 3 ਮਹੀਨੇ ਦੀ ਸਜ਼ਾ ਹੋਰ ਕੱਟਣੀ ਪਵੇਗੀ।

Leave a Reply

Your email address will not be published.