ਮੁੱਖ ਖਬਰਾਂ
Home / ਭਾਰਤ / ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਵਿਜੇ ਮਾਲਿਆ ਦਾ 100 ਕਰੋੜੀ ਫ਼ਾਰਮ ਹਾਊਸ ਜ਼ਬਤ ਕੀਤਾ

ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਵਿਜੇ ਮਾਲਿਆ ਦਾ 100 ਕਰੋੜੀ ਫ਼ਾਰਮ ਹਾਊਸ ਜ਼ਬਤ ਕੀਤਾ

Spread the love

ਨਵੀਂ ਦਿੱਲੀ-ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਸ਼ਰਾਬ ਦੇ ਵਪਾਰੀ ਵਿਜੇ ਮਾਲਿਆ ਦਾ ਮਹਾਰਾਸ਼ਟਰ ਦੇ ਅਲੀਬਾਗ਼ ਵਿਖੇ ਸਥਿਤ 100 ਕਰੋੜ ਰੁਪਏ ਮੁੱਲ ਵਾਲਾ ਫ਼ਾਰਮ ਹਾਊਸ ਜ਼ਬਤ ਕਰ ਲਿਆ। ਇਹ ਕਾਰਵਾਈ ਵਿਜੇ ਮਾਲਿਆ ਵਿਰੁਧ ਕਾਲਾ ਧਨ ਸਫ਼ੈਦ ਕਰਨ (ਮਨੀ ਲਾਂਡਰਿੰਗ) ਦੇ ਮਾਮਲੇ ਵਿਚ ਚੱਲ ਰਹੀ ਜਾਂਚ ਅਧੀਨ ਕੀਤੀ ਗਈ।
ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸਾਲ 17 ਏਕੜ ਵਿਚ ਫ਼ੈਲੀ ਇਹ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਸੀ ਅਤੇ ਇਸ ਸਾਲ ਅਪ੍ਰੈਲ ਵਿਚ ਫ਼ਾਰਮ ਹਾਊਸ ਦੇ ਕਬਜ਼ਾਕਾਰਾਂ ਨੂੰ ਜਗ੍ਹਾ ਖ਼ਾਲੀ ਕਰਨ ਲਈ ਆਖਿਆ ਸੀ। ਕਬਜ਼ਾਕਾਰਾਂ ਨੂੰ ਕਿਸੇ ਵੀ ਅਪੀਲ ਇਕਾਈ ਤੋਂ ਕੋਈ ਰਾਹਤ ਨਾ ਮਿਲੀ।
ਭਾਵੇਂ ਰਜਿਸਟਰੀ ਦੇ ਆਧਾਰ ‘ਤੇ ਜਾਇਦਾਦ ਦੀ ਕੀਮਤ 25 ਕਰੋੜ ਰੁਪਏ ਬਣਦੀ ਹੈ ਕਿ ਡਾਇਰੈਕਟੋਰੇਟ ਦੇ ਅਧਿਕਾਰੀਆਂ ਮੁਤਾਬਕ ਇਸ ਦੀ ਬਾਜ਼ਾਰ ਕੀਮਤ 100 ਕਰੋੜ ਰੁਪਏ ਤੋਂ ਉਪਰ ਹੈ।

Leave a Reply

Your email address will not be published.