ਮੁੱਖ ਖਬਰਾਂ
Home / ਮੁੱਖ ਖਬਰਾਂ / ਲੰਦਨ ਵਿਚ ਤਿੰਨ ਸਿੱਖਾਂ ਨੂੰ ‘ਸਿੱਖ ਜਿਊਲ ਐਵਾਰਡ’ ਨਾਲ ਨਿਵਾਜਿਆ

ਲੰਦਨ ਵਿਚ ਤਿੰਨ ਸਿੱਖਾਂ ਨੂੰ ‘ਸਿੱਖ ਜਿਊਲ ਐਵਾਰਡ’ ਨਾਲ ਨਿਵਾਜਿਆ

Spread the love

ਲੰਦਨ-ਪ੍ਰਸਿੱਧ ਫ਼ਿਲਮਕਾਰ ਗੁਰਿੰਦਰ ਕੌਰ ਚੱਢਾ, ਕਾਰੋਬਾਰੀ ਜਸਮਿੰਦਰ ਸਿੰਘ ਅਤੇ ਲੇਖਕ ਕੈਪਟਨ ਜਗਜੀਤ ਸਿੰਘ ਸੋਹਲ ਨੂੰ ‘ਸਿੱਖ ਜਿਊਲ ਐਵਾਰਡ’ ਨਾਲ ਨਿਵਾਜਿਆ ਗਿਆ ਹੈ। ਬਰਤਾਨੀਆ ਦੇ ਰਖਿਆ ਮੰਤਰੀ ਸਰ ਮਾਈਕਲ ਫੈਲਨ ਨੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਐਵਾਰਡ ਪ੍ਰਦਾਨ ਕੀਤੇ।
ਬਰਤਾਨੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਾਈ.ਕੇ. ਸਿਨਹਾ ਨੇ ਵੀ ਸਮਾਗਮ ਵਿਚ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵਲੋਂ ਵੱਖ-ਵੱਖ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਿੱਖ ਸ਼ਖਸੀਅਤਾਂ ਨੂੰ ਇਸ ਐਵਾਰਡ ਨਾਲ ਸਨਮਾਨਤ ਕੀਤਾ ਜਾਂਦਾ ਹੈ। ਬੀਤੇ ਮਾਰਚ ਵਿਚ ਤਿੰਨੋ ਹਸਤੀਆਂ ਨੂੰ ‘ਸਿੱਖ ਜਿਊਲ ਐਵਾਰਡ’ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਸੀ। ਗੁਰਿੰਦਰ ਚੱਢਾ ਦੀ ਨਵੀਂ ਫ਼ਿਲਮ ‘ਵਾਇਸਰਾਏਜ਼ ਹਾਊਸ’ ਅੰਗਰੇਜ਼ ਹਕੂਮਤ ਦੇ ਅੰਤਮ ਦਿਨਾਂ ‘ਤੇ ਚਾਨਣਾ ਪਾਉਂਦੀ ਹੈ। ਫ਼ਿਲਮ ਵਿਚ ਪਾਕਿਸਤਾਨ ਦੀ ਵੰਡ ਲਈ ਜ਼ਿੰਮੇਵਾਰ ਅਜਿਹੇ ਤੱਥ ਪੇਸ਼ ਕੀਤੇ ਗਏ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸੇ ਤਰ੍ਹਾਂ ਐਡਵਰਡੀਅਨ ਹੋਟਲਜ਼ ਗਰੁੱਪ ਦੇ ਸੀ.ਈ.ਓ. ਜਸਮਿੰਦਰ ਸਿੰਘ ਨੂੰ ਖ਼ੈਰਾਇਤੀ ਕਾਰਜਾਂ ਵਿਚ ਯੋਗਦਾਨ ਵਾਸਤੇ ਸਨਮਾਨਤ ਕੀਤਾ ਗਿਆ ਹੈ।

Leave a Reply

Your email address will not be published.