ਮੁੱਖ ਖਬਰਾਂ
Home / ਮੁੱਖ ਖਬਰਾਂ / ਨਿਊਯਾਰਕ ‘ਚ ਟਾਈਮਜ਼ ਸੁਕੇਅਰ ਨੇੜੇ ਵੱਡਾ ਹਾਦਸਾ, ਕਾਰ ਨੇ 20 ਲੋਕਾਂ ਨੂੰ ਕੁਚਲਿਆ

ਨਿਊਯਾਰਕ ‘ਚ ਟਾਈਮਜ਼ ਸੁਕੇਅਰ ਨੇੜੇ ਵੱਡਾ ਹਾਦਸਾ, ਕਾਰ ਨੇ 20 ਲੋਕਾਂ ਨੂੰ ਕੁਚਲਿਆ

Spread the love

ਨਿਊਯਾਰਕ—ਨਿਊਯਾਰਕ ਦੇ ਟਾਈਮਸ ਸਕਵਾਇਰ ਵਿੱਚ ਫੁਟਪਾਥ ਉੱਤੇ ਇੱਕ ਸ਼ਖਸ ਨੇ ਤੇਜ਼ ਰਫਤਾਰ ਕਾਰ ਚੜ੍ਹਾ ਦਿੱਤੀ। ਵੀਰਵਾਰ ਨੂੰ ਨਿਊਯਾਰਕ ਸ਼ਹਿਰ ਦੇ ਟਾਈਮਜ਼ ਸੁਕੇਅਰ ‘ਚ ਇਕ ਫੁੱਟਪਾਥ ‘ਤੇ ਪੈਦਲ ਚੱਲਣ ਵਾਲਿਆਂ ਨੂੰ ਇਕ ਤੇਜ਼ ਵਾਹਨ ਨੇ ਕੁਚਲ ਦਿੱਤਾ। ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਨਿਊਯਾਰਕ ਪੁਲਸ ਵਿਭਾਗ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਮੌਕੇ ‘ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਤੁਰੰਤ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਕ ਕਾਰ 42ਵੀਂ ਸਟ੍ਰੀਟ ‘ਚੋਂ ਨਿਕਲੀ ਅਤੇ ਇਕ ਫੁੱਟਪਾਥ ਤੋਂ ਹੁੰਦੀ ਹੋਏ ਲੋਕਾਂ ਨੂੰ ਦਰੜਦੀ ਹੋਈ ਇਕ ਗ੍ਰਿਲ ‘ਚ ਵੱਜੀ।
ਰਾਹਗੀਰਾਂ ਨੇ ਦੱਸਿਆ ਕਿ ਕਾਰ ਚਾਲਕ ਨੇ ਜਾਣਬੁਝ ਕੇ ਲੋਕਾਂ ‘ਤੇ ਗੱਡੀ ਚੜ੍ਹਾਈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published.