ਮੁੱਖ ਖਬਰਾਂ
Home / ਮੁੱਖ ਖਬਰਾਂ / 25 ਸਾਲ ਬਾਅਦ ਅਫ਼ਗਾਨੀ ਪਰਿਵਾਰ ਨੂੰ ਮਿਲੀ ਭਾਰਤੀ ਨਾਗਰਿਕਤਾ

25 ਸਾਲ ਬਾਅਦ ਅਫ਼ਗਾਨੀ ਪਰਿਵਾਰ ਨੂੰ ਮਿਲੀ ਭਾਰਤੀ ਨਾਗਰਿਕਤਾ

Spread the love

ਅੰਮ੍ਰਿਤਸਰ-ਪਿਛਲੇ 25 ਸਾਲਾਂ ਤੋਂ ਅੰਮ੍ਰਿਤਸਰ ਵਿਚ ਰਹਿ ਰਹੇ ਅਫ਼ਗਾਨਿਸਤਾਨ ਦੇ ਇਕ ਸਿੱਖ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ ਗਈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮਾਮਲਾ ਹੈ ਜਦ ਸਰਕਾਰ ਨੇ ਲੰਬੇ ਸਮੇਂ ਤੋਂ ਨਾਗਰਿਕਤਾ ਦੇ ਲਈ ਜੂਝ ਰਹੇ ਇਨ੍ਹਾਂ ਲੋਕਾਂ ਨੂੰ ਸੰਵਿਧਾਨਕ ਤੌਰ ‘ਤੇ ਅਪਣਾਇਆ। ਬੁਧਵਾਰ ਨੂੰ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇਨ੍ਹਾਂ ਰਸਮੀ ਸਹੁੰ ਚੁਕਾਈ ਅਤੇ ਉਨ੍ਹਾਂ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਸ ਪਹਿਲ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਹੋਰ ਨੇੜਤਾ ਆਵੇਗੀ। ਕਰੀਬ ਡੇਢ ਸਾਲ ਪਹਿਲਾਂ ਮੋਦੀ ਨੇ ਐਲਾਨ ਕੀਤਾ ਸੀ ਕਿ ਜੋ ਵੀ ਅਫ਼ਗਾਨਿਸਤਾਨ ਭਾਈਚਾਰੇ ਦੇ ਲੋਕ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ ਅਤੇ ਨਾਗਰਿਕਤਾ ਦੀ ਮੰਗ ਕਰ ਰਹੇ ਹਨ ਉਨ੍ਹਾਂ ਇੱਥੇ ਦਾ ਨਾਗਰਿਕ ਬਣਾਇਆ ਜਾਵੇਗਾ। ਹਰਮੀਤ ਸਿੰਘ, ਉਨ੍ਹਾਂ ਦੀ ਪਤਨੀ ਮਨਮੋਹਨ ਕੌਰ ਅਤੇ ਹਰਿੰਦਰ ਸਿੰਘ 1992 ਵਿਚ ਅਫ਼ਗਾਨਿਸਤਾਨ ਇਸ ਲਈ ਛੱਡ ਕੇ ਅੰਮਿਤਸਰ ਵੱਸ ਗਏ ਸੀ ਕਿਉਂਕਿ ਉਸ ਸਮੇਂ ਉਥੇ ਹਾਲਾਤ ਕਾਫੀ ਖਰਾਬ ਸੀ ਜਿਸ ਕਾਰਨ ਉਨ੍ਹਾਂ ਅਪਣਾ ਮੁਲਕ ਛੱਡਣਾ ਪਿਆ। ਪਰਿਵਾਰ ਤਦ ਤੋਂ ਅੰਮ੍ਰਿਤਸਰ ਦੇ ਗਰੀਨ ਐਵਨਿਊ ਵਿਚ ਰਹਿ ਰਿਹਾ ਹੈ।

Leave a Reply

Your email address will not be published.