ਮੁੱਖ ਖਬਰਾਂ
Home / ਮੁੱਖ ਖਬਰਾਂ / ਗੋਆ ‘ਚ ਫੁੱਟਬ੍ਰਿਜ ਟੁੱਟਣ ਕਾਰਨ 50 ਵਿਅਕਤੀ ਨਹਿਰ ‘ਚ ਡਿੱਗੇ

ਗੋਆ ‘ਚ ਫੁੱਟਬ੍ਰਿਜ ਟੁੱਟਣ ਕਾਰਨ 50 ਵਿਅਕਤੀ ਨਹਿਰ ‘ਚ ਡਿੱਗੇ

Spread the love

ਪਣਜੀ-ਗੋਆ ਦੇ ਕਚਾਰਮ ਪਿੰਡ ‘ਚ ਵੀਰਵਾਰ ਸ਼ਾਮ ਨੂੰ ਲਗਭਗ 50 ਲੋਕ ਸਨੋਵੋਦੇਮ ਨਦੀ ‘ਚ ਡਿੱਗ ਗਏ। ਇਹ ਹਾਦਸਾ ਉਦੋਂ ਹੋਇਆ ਜਦੋਂ ਪੁਲ ‘ਤੇ ਅਚਾਨਕ ਭਗਦੜ ਮੱਚ ਗਈ ਜਿਸ ਕਾਰਨ ਪੁਰਤਗਾਲੀ ਸਮੇਂ ਦਾ ਬਣਿਆ ਪੁੱਲ ਟੁੱਟ ਗਿਆ ਅਤੇ 50 ਲੋਕ ਨਦੀ ‘ਚ ਡਿੱਗ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਗਭਗ 50 ਲੋਕ ਨਦੀ ‘ਚ ਡਿੱਗ ਗਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਟੀਮ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਲੋਕ ਕਿਨਾਰੇ ਤੱਕ ਪਹੁੰਚਣ ‘ਚ ਕਾਮਯਾਬ ਰਹੇ। ਦੂਜੇ ਪਾਸੇ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮਾਂ ਨੇ ਹੋਰ ਲੋਕਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.