ਮੁੱਖ ਖਬਰਾਂ
Home / ਭਾਰਤ / ਸੁਪਰੀਮ ਕੋਰਟ ਨੇ ‘ਤਿੰਨ ਤਲਾਕ’ ਬਾਰੇ ਫ਼ੈਸਲਾ ਰਾਖਵਾਂ ਰਖਿਆ

ਸੁਪਰੀਮ ਕੋਰਟ ਨੇ ‘ਤਿੰਨ ਤਲਾਕ’ ਬਾਰੇ ਫ਼ੈਸਲਾ ਰਾਖਵਾਂ ਰਖਿਆ

Spread the love

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਮੁਸਲਮਾਨਾਂ ਦੀ ‘ਤਿੰਨ ਤਲਾਕ’ ਰਵਾਇਤ ਨੂੰ ਚੁਨੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਅਪਣਾ ਫ਼ੈਸਲਾ ਰਾਖਵਾਂ ਰੱਖ ਲਿਆ।
ਚੀਫ਼ ਜਸਟਿਸ ਜੇ.ਐਸ. ਖੇਹਰ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਇਸ ਮੁੱਦੇ ‘ਤੇ ਛੇ ਦਿਨ ਸੁਣਵਾਈ ਕੀਤੀ ਜਿਸ ਵਿਚ ਕੇਂਦਰ ਸਰਕਾਰ, ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ, ਆਲ ਇੰਡੀਆ ਮੁਸਲਿਮ ਵੁਮੈਨਜ਼ ਪਰਸਨਲ ਲਾਅ ਬੋਰਡ ਅਤੇ ਹੋਰਨਾਂ ਨੇ ਅਪਣਾ ਪੱਖ ਪੇਸ਼ ਕੀਤਾ।
ਸੰਵਿਧਾਨਕ ਬੈਂਚ ਵਿਚ ਜਸਟਿਸ ਕੁਰੀਅਨ ਜੋਸਫ਼, ਜਸਟਿਸ ਆਰ.ਐਫ਼. ਨਰੀਮਨ, ਜਸਟਿਸ ਯੂ.ਯੂ. ਲਲਿਤ ਅਤੇ ਜਸਟਿਸ ਅਬਦੁਲ ਨਜ਼ੀਰ ਵੀ ਸ਼ਾਮਲ ਹਨ। ਬੈਂਚ ਵਲੋਂ 11 ਮਈ ਨੂੰ ਸੁਣਵਾਈ ਸ਼ੁਰੂ ਕੀਤੀ ਗਈ ਸੀ।
ਬੈਂਚ ਦੇ ਮੈਂਬਰ ਸਿੱਖ, ਈਸਾਈ, ਪਾਰਸੀ, ਹਿੰਦੂ ਅਤੇ ਮੁਸਲਮਾਨ ਧਰਮਾਂ ਨਾਲ ਸਬੰਧਤ ਹਨ। ਬੈਂਚ ਨੇ ਸਪੱਸ਼ਟ ਕਰ ਦਿਤਾ ਸੀ ਕਿ ਉਸ ਵਲੋਂ ਇਸ ਗੱਲ ਜਾਂਚ ਕੀਤੀ ਜਾਵੇਗੀ ਕਿ ਕੀ ਮੁਸਲਮਾਨਾਂ ਵਿਚ ਪ੍ਰਚਲਤ ਤਿੰਨ ਤਲਾਕ ਦੀ ਰਵਾਇਤ ਧਰਮ ਨਾਲ ਸਬੰਧਤ ਮੌਲਿਕ ਹੱਕ ਹੈ। ਇਸ ਤੋਂ ਇਲਾਵਾ ਬੈਂਚ ਨੇ ਇਹ ਵੀ ਆਖਿਆ ਸੀ ਕਿ ਫ਼ਿਲਹਾਲ ਉਹ ‘ਕਈ ਵਿਆਹ ਕਰਵਾਉਣ’ ਅਤੇ ‘ਨਿਕਾਹ ਹਲਾਲਾ’ ਦੇ ਮੁੱਦੇ ਵਿਚਾਰ ਨਹੀਂ ਕਰੇਗਾ।
ਨਿਕਾਹ ਹਲਾਲਾ ਉਹ ਰਵਾਇਤ ਹੈ ਜਿਸ ਦਾ ਮਕਸਦ ਤਲਾਕ ਦੇ ਮਾਮਲਿਆਂ ਵਿਚ ਕਮੀ ਲਿਆਉਣਾ ਹੈ। ਇਸ ਅਧੀਨ ਇਕ ਵਿਅਕਤੀ ਤਲਾਕ ਦੇਣ ਮਗਰੋਂ ਅਪਣੀ ਪਤਨੀ ਨਾਲ ਮੁੜ ਵਿਆਹ ਕਰਨਾ ਚਾਹੇਗਾ ਤਾਂ ਪਹਿਲਾ ਮਹਿਲਾ ਨੂੰ ਕਿਸੇ ਹੋਰ ਪੁਰਸ਼ ਨਾਲ ਵਿਆਹ ਕਰਨਾ ਹੋਵੇਗਾ ਅਤੇ ਫ਼ਿਰ ਤਲਾਕ ਲੈ ਕੇ ਇੱਦਤ ਦੀ ਮਿਆਦ ਪੂਰੀ ਕਰਨੀ ਹੋਵੇਗੀ।

Leave a Reply

Your email address will not be published.