ਮੁੱਖ ਖਬਰਾਂ
Home / ਭਾਰਤ / ਮਾਣਹਾਨੀ ਮਾਮਲਾ : ਵਿੱਤ ਮੰਤਰੀ ਤੇ ਜੇਠਮਲਾਨੀ ਵਿਚਕਾਰ ਤਿੱਖੀ ਬਹਿਸ

ਮਾਣਹਾਨੀ ਮਾਮਲਾ : ਵਿੱਤ ਮੰਤਰੀ ਤੇ ਜੇਠਮਲਾਨੀ ਵਿਚਕਾਰ ਤਿੱਖੀ ਬਹਿਸ

Spread the love

ਨਵੀਂ ਦਿੱਲੀ-ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਉਘੇ ਵਕੀਲ ਰਾਮ ਜੇਠਮਲਾਨੀ ਵਿਚਕਾਰ ਅੱਜ ਦਿੱਲੀ ਹਾਈ ਕੋਰਟ ਵਿਚ ਤਿੱਖੀ ਬਹਿਸ ਹੋਈ।
ਦਿੱਲੀ ਹਾਈ ਕੋਰਟ ਵਿਚ ਚੱਲ ਰਹੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਡੀਡੀਸੀਏ ਮਾਣਹਾਨੀ ਕੇਸ ਵਿਚ ਮੁੱਖ ਮੰਤਰੀ ਅਰਵਿੰਦ ਕੇਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਕਿਹਾ ਕਿ ਅਰੁਣ ਜੇਤਲੀ ਦਾ ਕੋਈ ਵੱਕਾਰ ਨਹੀਂ ਸਗੋਂ ਉਹ ਧੋਖੇਬਾਜ਼ ਹੈ। ਉਧਰ, ਧੋਖੇਬਾਜ਼ ਬੋਲਣ ‘ਤੇ ਅਰੁਣ ਜੇਤਲੀ ਦੇ ਵਕੀਲਾਂ ਨੇ ਜ਼ਬਰਦਸਤ ਵਿਰੋਧ ਕੀਤਾ। ਇਸ ਦੌਰਾਨ ਅਦਾਲਤ ਵਿਚ ਕਈ ਵਾਰ ਹੰਗਾਮਾ ਹੋਇਆ। ਦੋਹਾਂ ਧਿਰਾਂ ਦੇ ਵਕੀਲਾਂ ਦੀ ਬਹਿਸਬਾਜ਼ੀ ਦੌਰਾਨ ਅਦਾਲਤ ਨੇ ਦਖ਼ਲ ਦਿਤਾ। ਸੰਯੁਕਤ ਸਕੱਤਰ ਸਾਹਮਣੇ ਮੌਜੂਦ ਵਿੱਤ ਮੰਤਰੀ ਅਪਣਾ ਆਪਾ ਖੋ ਬੈਠੇ ਅਤੇ ਜੇਠਮਲਾਨੀ ਨੂੰ ਪੁੱਛਣ ਲੱਗੇ ਕਿ ਕੀ ਉਸ ਨੇ ਕੇਜਰੀਵਾਲ ਤੋਂ ਨਿਰਦੇਸ਼ ਲੈ ਕੇ ਉਸ ਵਿਰੁਧ ਅਜਿਹਾ ਸ਼ਬਦ ਵਰਤਿਆ ਹੈ। ਜੇਤਲੀ ਨੇ ਕਿਹਾ, ‘ਜੇ ਅਜਿਹਾ ਹੈ ਤਾਂ ਮੈਂ ਕੇਜਰੀਵਾਲ ਵਿਰੁਧ ਕੇਸ ਦੀ ਰਕਮ ਵਧਾ ਦੇਵਾਂਗਾ।’ ਉਨ੍ਹਾਂ ਕਿਹਾ ਕਿ ਅਪਮਾਨ ਦੀ ਵੀ ਇਕ ਹੱਦ ਹੁੰਦੀ ਹੈ।
ਅਦਾਲਤ ਨੇ 45 ਮਿੰਟ ਦੀ ਤਿੱਖੀ ਬਹਿਸ ਮਗਰੋਂ ਸੁਣਵਾਈ 28 ਜੁਲਾਈ ਲਈ ਟਾਲ ਦਿਤੀ। ਜ਼ਿਕਰਯੋਗ ਹੈ ਕਿ ਜੇਤਲੀ ਨੇ ਅਰਵਿੰਦ ਕੇਜਰੀਵਾਲ ਅਤੇ ‘ਆਪ’ ਆਗੂਆਂ ਵਿਰੁਧ 10 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੋਇਆ ਹੈ।
ਦੋ ਦਿਨ ਪਹਿਲਾਂ ਰਾਮ ਜੇਠਮਲਾਨੀ ਨੇ ਕਈ ਸਖ਼ਤ ਸਵਾਲ ਪੁੱਛੇ ਸਨ। ਜੇਠਮਲਾਨੀ ਨੇ ਜੇਤਲੀ ਨੂੰ ਪੁਛਿਆ ਸੀ ਕਿ ਕੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਲੈ ਕੇ ਕੇਸ ਦਾਇਰ ਕੀਤਾ ਹੈ? ਕੀ ਨਰਿੰਦਰ ਮੋਦੀ ਨੂੰ ਗਵਾਹ ਦੇ ਤੌਰ ‘ਤੇ ਬੁਲਾਇਆ ਜਾਵੇ? ਫਿਰ ਜੇਤਲੀ ਦੇ ਵਕੀਲਾਂ ਨੇ ਕਿਹਾ ਸੀ ਕਿ ਇਨ੍ਹਾਂ ਸਵਾਲਾਂ ਦਾ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਤੋਂ ਬਾਅਦ ਸੰਯੁਕਤ ਰਜਿਸਟਰਾਰ ਦਿਪਾਲੀ ਸ਼ਰਮਾ ਨੇ ਵੀ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਇਸ ਕੇਸ ਵਿਚ ਘਸੀਟਣ ਦੀ ਆਗਿਆ ਨਾ ਦਿਤੀ ਕਿਉਂਕਿ ਜੇਤਲੀ ਨੇ ਅਪਣੇ ਗਵਾਹਾਂ ਦੀ ਸੂਚੀ ਪਹਿਲਾਂ ਹੀ ਅਦਾਲਤ ਨੂੰ ਸੌਂਪ ਦਿਤੀ ਹੈ।

Leave a Reply

Your email address will not be published.