ਮੁੱਖ ਖਬਰਾਂ
Home / ਭਾਰਤ / ਪੱਛਮੀ ਬੰਗਾਲ ਨਗਰ ਨਿਗਮ ਚੋਣਾਂ ‘ਚ ਤ੍ਰਿਣਮੂਲ ਕਾਂਗਰਸ ਦੀ ਸ਼ਾਨਦਾਰ ਜਿੱਤ

ਪੱਛਮੀ ਬੰਗਾਲ ਨਗਰ ਨਿਗਮ ਚੋਣਾਂ ‘ਚ ਤ੍ਰਿਣਮੂਲ ਕਾਂਗਰਸ ਦੀ ਸ਼ਾਨਦਾਰ ਜਿੱਤ

Spread the love

ਨਵੀਂ ਦਿੱਲੀ-ਪੱਛਮੀ ਬੰਗਾਲ ਦੇ 7 ਨਗਰ ਨਿਗਮਾਂ ਦੇ ਨਤੀਜੇ ਬੁੱਧਵਾਰ ਨੂੰ ਜਾਰੀ ਕਰ ਦਿੱਤੇ ਗਏ ਹਨ। ਇਨ•ਾਂ ‘ਚੋਂ 4 ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਪੁਜਾਲੀ, ਮਿਰਿਕ, ਰਾਏਗੰਜ ਅਤੇ ਦੋਮਕਲ ‘ਚ ਟੀਐਮਸੀ ਨੂੰ ਜਿੱਤ ਮਿਲੀ ਹੈ। ਨਗਰ ਨਿਗਮ ਚੋਣਾਂ ਦਾਰਜਲਿੰਗ, ਕਲਿਮਪੋਂਗ, ਮਿਰਿਕ, ਦੋਮਕਲ, ਰਾਏਗੰਜ ਅਤੇ ਪੁਜਾਲੀ ‘ਚ ਹੋਈਆਂ ਸੀ। ਏਐਨਆਈ ਮੁਤਾਬਿਕ ਤ੍ਰਿਣਮੂਲ ਕਾਂਗਰਸ ਨੂੰ ਮੁਰਸ਼ਦਾਬਾਦ ਜ਼ਿਲ•ੇ ਦੇ ਦੋਮਕਲ ‘ਚ 21 ‘ਚੋਂ 18 ਸੀਟਾਂ ਮਿਲੀਆਂ ਹਨ। ਬਾਕੀ ਤਿੰਨ ਸੀਟਾਂ ‘ਚ ਇਕ ਕਾਂਗਰਸੀ ਨੂੰ ਅਤੇ ਸੀਪੀਆਈ (ਐਮ) ਨੂੰ ਦੋ ਸੀਟਾਂ ਮਿਲੀਆਂ ਹਨ। ਇਹ ਤਿੰਨੋਂ ਉਮੀਦਵਾਰ ਬਾਅਦ ‘ਚ ਟੀਐਮਸੀ ‘ਚ ਸ਼ਾਮਲ ਹੋ ਗਏ। ਹੁਣ ਤੱਕ ਦੇ ਨਤੀਜਿਆਂ ਮੁਤਾਬਿਕ ਰਾਏਗੰਜ ਦੀਆਂ 27 ਸੀਟਾਂ ‘ਚੋਂ ਟੀਮਐਸੀ ਨੇ 14 ‘ਤੇ ਜਿੱਤ ਦਰਜ ਕੀਤੀ ਹੈ।
ਉਥੇ ਹੀ ਸੀਪੀਆਈਐਮ-ਕਾਂਗਰਸ ਦੇ ਖਾਤੇ ‘ਚ 2 ਅਤੇ ਭਾਜਪਾ ਦੇ ਖਾਤੇ ‘ਚ ਇਕ ਵਾਰਡ ਆਇਆ ਹੈ। ਪੁਜਾਲੀ ‘ਚ ਪਾਰਟੀ ਨੂੰ 16 ‘ਚੋਂ 12 ਵਾਰਡ ਅਤੇ ਭਾਜਪਾ, ਸੀਪੀਆਈਐਮ ਨੂੰ ਇਕ-ਇਕ ਵਾਰਡ ਮਿਲਿਆ ਹੈ। ਪਾਰਟੀ ਨੇ ਮਿਰਿਕ ਨਗਰ ਨਿਗਮ ਚੋਣਾਂ ‘ਚ ਵੀ ਜਿੱਤ ਹਾਸਲ ਕੀਤੀ ਹੈ। ਉਸ ਨੂੰ 9 ‘ਚੋਂ 6 ਸੀਟਾਂ ਮਿਲੀਆਂ ਹਨ। ਉਥੇ ਹੀ ਗੋਰਖਾ ਜਨਮੁਕਤੀ ਮੋਰਚਾ ਨੂੰ ਤਿੰਨ ਵਾਰ ਵਾਰਡ ਮਿਲੇ ਹਨ। ਚੋਣਾਂ ਜਿੱਤਣ ਮਗਰੋਂ ਟੀਮਐਸੀ ਕਾਰਜਕਰਤਾ ਨੇ ਜੰਮ ਕੇ ਜ਼ਸਨ ਮਨਾਏ। 14 ਮਈ ਨੂੰ ਪਈਆਂ ਵੋਟਾਂ ‘ਚ 68 ਫ਼ੀਸਦੀ ਵੋਟਿੰਗ ਹੋਈ ਸੀ।

Leave a Reply

Your email address will not be published.