ਮੁੱਖ ਖਬਰਾਂ
Home / ਭਾਰਤ / ਮਹਿਬੂਬਾ ਮੁਫ਼ਤੀ ਦੀ ਹਾਜ਼ਰੀ ਵਿਚ ਲੱਗੇ ਆਜ਼ਾਦੀ ਦੇ ਨਾਹਰੇ

ਮਹਿਬੂਬਾ ਮੁਫ਼ਤੀ ਦੀ ਹਾਜ਼ਰੀ ਵਿਚ ਲੱਗੇ ਆਜ਼ਾਦੀ ਦੇ ਨਾਹਰੇ

Spread the love

ਸ੍ਰੀਨਗਰ-ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਇਥੇ ਮਹਿਲਾਵਾਂ ਦੇ ਇਕ ਸਵੈ-ਸਹਾਇਤਾ ਸਮੂਹ (ਐਸਐਚਜੀ) ਵਲੋਂ ਕਰਵਾਏ ਸਮਾਗਮ ਵਿਚੋਂ ਉਸ ਸਮੇਂ ਉਠ ਕੇ ਜਾਣ ਲਈ ਮਜਬੂਰ ਹੋਣਾ ਪਿਆ ਜਦ ਭੀੜ ਨੇ ਉਨ੍ਹਾਂ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਹਵਾ ਵਿਚ ਕੁਰਸੀਆਂ ਲਹਿਰਾਈਆਂ।
ਸੁਰੱਖਿਆ ਕਰਮਚਾਰੀ ਮੁੱਖ ਮੰਤਰੀ ਨੂੰ ਤੁਰਤ ਉਥੋਂ ਲੈ ਗਏ। ਮਹਿਬੂਬਾ ਨੇ ਪੂਰੇ ਮਾਮਲੇ ਨੂੰ ਹਲਕੇ ਤੌਰ ‘ਤੇ ਲੈਂਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਔਰਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਸਬੰਧੀ ਕੋਸ਼ਿਸ਼ ਜਾਰੀ ਰੱਖੀ ਜਾਵੇਗੀ। ਹੰਗਾਮਾ ਉਦੋਂ ਸ਼ੁਰੂ ਹੋਇਆ ਜਦ ਐਸਕੇਆਈਸੀਸੀ ਸੰਮੇਲਨ ਕੇਂਦਰ ਦੇ ਬਾਹਰ ਮੌਜੂਦ ਕੁੱਝ ਔਰਤਾਂ ਨੇ ”ਆਜ਼ਾਦੀ” ਦੇ ਨਾਹਰੇ ਲਗਾਏ। ਨਾਹਰੇ ਲਾਉਣ ਵਾਲੀਆਂ ਜ਼ਿਆਦਾਤਰ ਮਹਿਲਾਵਾਂ ਦਖਣੀ ਕਸ਼ਮੀਰ ਤੋਂ ਸਨ ਜਿਥੇ ਬੀਤੇ ਸਾਲ ਜੁਲਾਈ ਤੋਂ ਬਾਅਦ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਵਿਖਾਈ ਦਿਤਾ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਮੁੱਖ ਮਹਿਮਾਨ ਦੇ ਆਉਣ ਤੋਂ ਪਹਿਲਾਂ ਮਹਿਲਾਵਾਂ ਨੂੰ ਉਥੋਂ ਹਟਾ ਦਿਤਾ ਗਿਆ ਪਰ ਪ੍ਰੇਸ਼ਾਨੀਆਂ ਇਥੇ ਹੀ ਖ਼ਤਮ ਨਹੀਂ ਹੋਈਆਂ। ਜਦ ਮਹਿਬੂਬਾ ਉਥੇ ਪਹੁੰਚੀ ਤਾਂ ਮਹਿਲਾਵਾਂ ਵਿਚ ਗੁੱਸਾ ਸਾਫ਼ ਦੇਖਿਆ ਗਿਆ। ਵੱਖ ਵੱਖ ਸਵੈਮ ਸਹਾਇਤਾ ਸਮੂਹਾਂ ਨਾਲ ਜੁੜੀਆਂ ਹਜ਼ਾਰਾਂ ਔਰਤਾਂ ਉਥੇ ਇਕੱਠੀਆਂ ਹੋਈਆਂ ਸਨ। ਇਹ ਪ੍ਰੋਗਰਾਮ ਪੇਂਡੂ ਵਿਕਾਸ ਵਿਭਾਗ ਵਲੋਂ ਆਯੋਜਿਤ ਕੀਤਾ ਗਿਆ ਸੀ।

Leave a Reply

Your email address will not be published.