ਮੁੱਖ ਖਬਰਾਂ
Home / ਭਾਰਤ / ਗਲੋਬਲ ਬੈਂਕ ਦੀ ਬਿਜਲੀ ਰੈਂਕਿੰਗ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਪੁੱਜਿਆ 26ਵੇਂ ਨੰਬਰ ‘ਤੇ

ਗਲੋਬਲ ਬੈਂਕ ਦੀ ਬਿਜਲੀ ਰੈਂਕਿੰਗ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਪੁੱਜਿਆ 26ਵੇਂ ਨੰਬਰ ‘ਤੇ

Spread the love

ਨਵੀਂ ਦਿੱਲੀ-ਕੇਂਦਰੀ ਬਿਜਲੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਬਿਜਲੀ ਸੁਵਿਧਾ ਦੇ ਮਾਮਲੇ ‘ਚ ਵਿਸ਼ਵ ਬੈਂਕ ਦੀ ਰੈਂਕਿੰਗ ‘ਚ ਸਾਲ 2014 ਦੇ 99ਵੇਂ ਸਥਾਨ ਤੋਂ ਹੁਣ 26 ਸਥਾਨ ‘ਤੇ ਆ ਗਿਆ ਹੈ। ਮੰਤਰੀ ਨੇ ਕਿਹਾ, ‘ਭਾਰਤ ਦੀ ਰੈਂਕਿੰਗ ਸੁਧਰ ਕੇ 99 ਤੋਂ 26 ਹੋ ਗਈ ਹੈ। ਇਹ ਸੱਚਮੁੱਚ ਦੇਸ਼ ਦੇ ਲਈ ਸਭ ਤੋਂ ਸੰਤੋਸ਼ ਦੀ ਗੱਲ ਹੈ।’ ਉਨ੍ਹਾਂ ਨੇ ਇਹ ਵੀ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਲ 2019 ਤੱਕ ਸਰਕਾਰ ਬਿਜਲੀ ਹਰ ਘਰ ਤੱਕ ਪਹੁੰਚਾਉਣ ‘ਚ ਸਮਰੱਥ ਹੋਵੇਗੀ ਅਤੇ ਆਪਣਾ ਟੀਚਾ ਪਹਿਲਾਂ ਤੋਂ ਨਿਰਧਾਰਤ ਸਮੇਂ ਸੀਮਾ ਤੋਂ 3 ਸਾਲ ਪਹਿਲਾਂ ਹਾਸਲ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਕਿ ਬਿਜਲੀ ਤੁਰੰਤ ਉਪਲਬੱਧ ਹੋਵੇ।

Leave a Reply

Your email address will not be published.