ਮੁੱਖ ਖਬਰਾਂ
Home / ਭਾਰਤ / ਸੀ.ਬੀ.ਆਈ. ਵੱਲੋਂ ਚਿਦੰਬਰਮ ਦੇ 17 ਠਿਕਾਣਿਆਂ ‘ਤੇ ਛਾਪੇ

ਸੀ.ਬੀ.ਆਈ. ਵੱਲੋਂ ਚਿਦੰਬਰਮ ਦੇ 17 ਠਿਕਾਣਿਆਂ ‘ਤੇ ਛਾਪੇ

Spread the love

ਨਵੀਂ ਦਿੱਲੀ-ਸੀ.ਬੀ.ਆਈ. ਨੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ.ਚਿਦੰਬਰਮ ਤੇ ਉਨ੍ਹਾਂ ਦੇ ਬੇਟੇ ਕਾਰਥੀ ਦੇ ਕੁਲ 17 ਠਿਕਾਣਿਆਂ ‘ਤੇ ਸੀ.ਬੀ.ਆਈ. ਨੇ ਛਾਪਾ ਮਾਰਿਆ ਹੈ। ਜਿਨ੍ਹਾਂ ਵਿਚੋਂ ਮੁੰਬਈ, ਦਿੱਲੀ, ਗੁੜਗਾਓਂ, ਚੇਨਈ ਸਥਿਤ ਠਿਕਾਣਿਆਂ ‘ਤੇ ਸੀ.ਬੀ.ਆਈ ਦੀ ਕਾਰਵਾਈ ਚੱਲ ਰਹੀ ਹੈ।
ਸੀ.ਬੀ.ਆਈ. ਦੇ ਛਾਪੇਮਾਰੀ ‘ਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਕਿਹਾ ਹੈ ਕਿ ਇਸ ਦੇ ਰਾਹੀਂ ਮੋਦੀ ਸਰਕਾਰ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਉਹ ਸਰਕਾਰ ਖਿਲਾਫ ਲਿਖਦੇ ਤੇ ਬੋਲਦੇ ਰਹਿਣਗੇ। ਸੂਤਰਾਂ ਮੁਤਾਬਿਕ ਸੀ.ਬੀ.ਆਈ. ਉਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਾਰਥੀ ਚਿਦੰਬਰਮ ਦੀ ਕੰਪਨੀ ਨੂੰ ਆਈ.ਐਨ.ਐਕਸ. ਮੀਡੀਆ ਸਮੂਹ ਤੋਂ 10 ਲੱਖ ਰੁਪਏ ਮਿਲੇ ਸਨ। ਉਸ ਦੇ ਬਦਲੇ ‘ਚ ਕਾਰਥੀ ਦੀ ਕੰਪਨੀ ਨੇ ਆਈ.ਐਨ.ਐਕਸ. ਮੀਡੀਆ ਨੂੰ ਚਾਰ ਕਰੋੜ ਰੁਪਏ ਪਾਉਣ ਲਈ ਫਾਰੇਨ ਐਕਸਚੇਂਜ ਪ੍ਰਮੋਸ਼ਨ ਬੋਰਡ ਕਲੀਅਰੰਸ ਦਿਵਾਉਣ ‘ਚ ਮਦਦ ਕੀਤੀ ਸੀ।

Leave a Reply

Your email address will not be published.