ਮੁੱਖ ਖਬਰਾਂ
Home / ਭਾਰਤ / ਅੱਧੀ ਆਬਾਦੀ ਕੁਦਰਤੀ ਤਬਾਹੀ ਦੇ ਖ਼ਤਰੇ ਦੀ ਮਾਰ ਹੇਠ : ਰਾਜਨਾਥ ਸਿੰਘ

ਅੱਧੀ ਆਬਾਦੀ ਕੁਦਰਤੀ ਤਬਾਹੀ ਦੇ ਖ਼ਤਰੇ ਦੀ ਮਾਰ ਹੇਠ : ਰਾਜਨਾਥ ਸਿੰਘ

Spread the love

ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਨੂੰ ਕੁਦਰਤੀ ਆਫ਼ਤ ਦੇ ਖ਼ਤਰੇ ਦੇ ਲਿਹਾਜ਼ ਨਾਲ ਦੁਨੀਆਂ ਦੇ ਸੱਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਵਿਚ ਸ਼ੁਮਾਰ ਦਸਦਿਆਂ ਕਿਹਾ ਹੈ ਕਿ ਦੇਸ਼ ਦੀ ਕਰੀਬ ਅਧੀ ਆਬਾਦੀ ਕੁਦਰਤੀ ਆਫ਼ਤਾਂ ਦੇ ਖ਼ਤਰਿਆਂ ਨਾਲ ਘਿਰੇ ਇਲਾਕਿਆਂ ਵਿਚ ਰਹਿੰਦੀ ਹੈ।
ਰਾਜਨਾਥ ਨੇ ਇਥੇ ਰਾਸ਼ਟਰੀ ਆਫ਼ਤ ਪ੍ਰਬੰਧ ਅਥਾਰਟੀ ਦੀ ਬੈਠਕ ਦੇ ਉਦਘਾਟਨੀ ਸਮਾਰੋਹ ਵਿਚ ਕਿਹਾ ਕਿ ਸਰਕਾਰ ਨੇ ਦੇਸ਼ ਭਰ ਵਿਚ ਆਫ਼ਤ ਦੇ ਖ਼ਤਰੇ ਨੂੰ ਘੰਟ ਕਰਨ ਲਈ ਰਾਸ਼ਟਰੀ ਪੱਧਰ ‘ਤੇ ਸਾਂਝੇ ਮੰਚ ਦਾ ਗਠਨ ਕੀਤਾ ਹੈ। ਇਸ ਦਾ ਕੰਮ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿਚ ਆਫ਼ਤਾਂ ਦੇ ਖ਼ਤਰੇ ਨੂੰ ਘੱਟ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਸਾਂਝੀ ਰਣਨੀਤੀ ਬਣਾਉਣਾ ਹੈ। ਉਨ੍ਹਾਂ ਕਿਹਾ, ”ਭਾਰਤ ਕੁਦਰਤੀ ਅਤੇ ਹੋਰ ਤਰ੍ਹਾਂ ਦੀਆਂ ਆਫ਼ਤਾਂ ਦੇ ਲਿਹਾਜ਼ ਨਾਲ ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਖ਼ਤਰਿਆਂ ਨਾਲ ਘਿਰਿਆ ਦੇਸ਼ ਹੈ। ਦੇਸ਼ ਦੀ ਲਗਭਗ 50 ਫ਼ੀ ਸਦੀ ਆਬਾਦੀ ਭੂਚਾਲ, ਹੜ੍ਹ, ਤੂਫ਼ਾਨ, ਕਾਲ, ਸੋਕਾ ਅਤੇ ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਖ਼ਤਰਿਆਂ ਨਾਲ ਘਿਰੇ ਇਲਾਕਿਆਂ ਵਿਚ ਰਹਿੰਦੀ ਹੈ। ਅਜਿਹੀ ਸਥਿਤੀ ਵਿਚ ਐਨਪੀਡੀਆਰਆਰ ਇਨ੍ਹਾਂ ਆਫ਼ਤਾਂ ਦੇ ਖ਼ਤਰਿਆਂ ਨੂੰ ਘੱਟ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ।”

Leave a Reply

Your email address will not be published.