ਮੁੱਖ ਖਬਰਾਂ
Home / ਮਨੋਰੰਜਨ / ਆਮਿਰ ਨੇ ਕੈਟਰੀਨਾ ਬਾਰੇ ਕਿਹਾ, ‘ਠਗਸ ਆਫ..’ ਦੀ ਆਖਰੀ ਠਗ ਮਿਲ ਗਈ ਹੈ’

ਆਮਿਰ ਨੇ ਕੈਟਰੀਨਾ ਬਾਰੇ ਕਿਹਾ, ‘ਠਗਸ ਆਫ..’ ਦੀ ਆਖਰੀ ਠਗ ਮਿਲ ਗਈ ਹੈ’

Spread the love

ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਠਗਸ ਆਫ ਹਿੰਦੋਸਤਾਨ’ ਕਰਕੇ ਕਾਫੀ ਚਰਚਾ ‘ਚ ਹਨ। ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਇਕ ਵਾਰ ਫਿਰ ਆਮਿਰ ਖਾਨ ਨਾਲ ਇਸ ਫਿਲਮ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਆਮਿਰ ਨੇ ਆਪਣੇ ਟਵੀਟਰ ਅਕਾਊਂਟ ‘ਤੇ ਇਹ ਗੱਲ ਸ਼ੇਅਰ ਕਰਦੇ ਹੋਏ ਲਿਖਿਆ, ”ਆਖਿਰਕਾਰ ਸਾਡੇ ਕੋਲ ਸਾਡਾ ਆਖਰੀ ਠਗ ਆ ਗਿਆ ਹੈ….ਕੈਟਰੀਨਾ…ਕੈਟ ਦਾ ਸਵਾਗਤ ਹੈ।” ਕੈਟਰੀਨਾ ਫਿਲਹਾਲ ਇਸ ਸਮੇਂ ਆਪਣੀ ਆਉਣ ਵਾਲੀ ‘ਟਾਈਗਰ ਜ਼ਿੰਦਾ ਹੈ’ ਦੀ ਸ਼ੂਟਿੰਗ ‘ਚ ਵਿਅਸਥ ਹੈ। ਇਸ ਫਿਲਮ ‘ਚ ਕੈਟਰੀਨਾ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਆਮਿਰ ਦੀ ਫਿਲਮ ‘ਠਗਸ ਆਫ ਹਿੰਦੋਸਤਾਨ’ ਦਾ ਨਿਰਦੇਸ਼ਨ ਵਿਜੇ ਕ੍ਰਿਸ਼ਨ ਅਚਾਰਿਆ ਕਰ ਰਹੇ ਹਨ। ਇਸ ਤੋਂ ਇਲਾਵਾ ਫਿਲਮ ‘ਧੂਮ 3’ ‘ਚ ਇਨ੍ਹਾਂ ਤਿੰਨਾਂ ਨੇ ਇਕੱਠੇ ਕੰਮ ਕੀਤਾ ਹੋਇਆ ਹੈ। ਆਮਿਰ ਅਤੇ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਇਸ ਫਿਲਮ ‘ਚ ਪਹਿਲੀ ਵਾਰ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਅੱਗਲੇ ਮਹੀਨੇ ਸ਼ੁਰੂ ਹੋਵੇਗੀ ਅਤੇ 2018 ‘ਚ ਦੀਵਾਲੀ ‘ਤੇ ਇਹ ਫਿਲਮ ਰਿਲੀਜ਼ ਹੋ ਸਕਦੀ ਹੈ।

Leave a Reply

Your email address will not be published.