ਮੁੱਖ ਖਬਰਾਂ
Home / ਮਨੋਰੰਜਨ / ‘ਪੱਗ’ ਨਾਲ ਇਸ ਅਭਿਨੇਤਾ ਦੀ ਸ਼ਖਸੀਅਤ ‘ਚ ਆਇਆ ਬਦਲਾਅ

‘ਪੱਗ’ ਨਾਲ ਇਸ ਅਭਿਨੇਤਾ ਦੀ ਸ਼ਖਸੀਅਤ ‘ਚ ਆਇਆ ਬਦਲਾਅ

Spread the love

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨੇ ਪਹਿਲੀ ਵਾਰ ਪਰਦੇ ‘ਤੇ ਪੱਗ ਬੰਨ੍ਹੀ ਹੈ। ਫਿਲਮ ‘ਮੁਬਾਰਕਾਂ’ ‘ਚ ਉਹ ਸਰਦਾਰ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਅਰਜੁਨ ਲਈ ਇਹ ਤਜਰਬਾ ਬੇਹੱਦ ਵੱਖਰਾ ਅਤੇ ਅਧਿਆਤਮਕ ਰਿਹਾ। ਉਨ੍ਹਾਂ ਨੇ ਕਿਹਾ, ‘ਇਹ ਮੇਰੇ ਲਈ ਬਹੁਤ ਖਾਸ ਸੀ, ਪੱਗ ਬੰਨ੍ਹ ਕੇ ਵੱਖਰਾ ਅਹਿਸਾਸ ਹੁੰਦਾ ਹੈ। ਮੈਂ ਮਹਿਸੂਸ ਕਰ ਸਕਦਾ ਸੀ ਕਿ ਮੈਂ ਰੱਬ ਦੇ ਹੋਰ ਵੀ ਨੇੜੇ ਆ ਗਿਆ ਹਾਂ। ਮੈਂ ਕਹਿ ਸਕਦਾ ਹਾਂ ਕਿ ਇਸ ਨੇ ਮੈਨੂੰ ਬਹੁਤ ਕੁਝ ਦਿੱਤਾ।’
ਅਰਜੁਨ ਨੇ ਇਸ ਫਿਲਮ ਲਈ ਚੰਡੀਗੜ੍ਹ ਤੇ ਪੰਜਾਬ ‘ਚ ਸ਼ੂਟ ਕੀਤਾ ਹੈ। ਉਨ੍ਹਾਂ ਕਿਹਾ, ਸ਼ੂਟ ਦੌਰਾਨ ਅਸੀਂ ਕਈ ਗੁਰਦੁਆਰਿਆਂ ‘ਚ ਵੀ ਗਏ। ਇਸ ਤੋਂ ਇਲਾਵਾ ਖਾਣ-ਪੀਣ ‘ਚ ਖੂਬ ਮਜ਼ੇ ਕੀਤੇ। ਦਰਸ਼ਕ ਇਸ ਫਿਲਮ ਨੂੰ ਜ਼ਰੂਰ ਪਸੰਦ ਕਰਨਗੇ। ਅਰਜੁਨ ਕਪੂਰ ਫਿਲਹਾਲ 19 ਮਈ ਨੂੰ ਫਿਲਮ ‘ਹਾਫ ਗਰਲਫਰੈਂਡ’ ‘ਚ ਨਜ਼ਰ ਆਉਣਗੇ। ਫਿਲਮ ‘ਚ ਉਹ ਇੱਕ ਤਰਫਾ ਆਸ਼ਿਕ ਦਾ ਕਿਰਦਾਰ ਨਿਭਾਅ ਰਹੇ ਹਨ। ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਉਨ੍ਹਾਂ ਦੀ ‘ਹਾਫ ਗਰਲਫਰੈਂਡ’ ਦੇ ਕਿਰਦਾਰ ‘ਚ ਨਜ਼ਰ ਆਵੇਗੀ।

Leave a Reply

Your email address will not be published.